ਨਵੀਂ ਦਿੱਲੀ, 19 ਮਾਰਚ 2024 (ਦੀ ਪੰਜਾਬ ਵਾਇਰ)। ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ (Taranjit Singh Sandhu) ਮੰਗਲਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀ ਸੰਭਾਵਨਾ ਹੈ। ‘ਆਪ’ ਨੇ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ। 2019 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਹਰਦੀਪ ਸਿੰਘ ਪੁਰੀ ਨੂੰ ਕਰੀਬ 1 ਲੱਖ ਵੋਟਾਂ ਨਾਲ ਹਰਾਇਆ ਸੀ। 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।
Recent Posts
- ਪੀਐਮ ਮੋਦੀ ਦਾ ਪੰਜਾਬ ਦੌਰਾ ਅਗਲੇ ਹਫ਼ਤੇ ਤਰੀਕਾਂ ਦਾ ਹੋਇਆ ਐਲਾਨ
- ਪਿੰਡ ਬਰਨਾਲਾ ਦੇ ਸਾਰੇ ਪੰਚਾਇਤ ਮੈਂਬਰਾਂ ਨੇ ਛੱਡੀ ਕਾਂਗਰਸ, ਚੇਅਰਮੈਨ ਰਮਨ ਬਹਿਲ ਨੇ ‘ਆਪ’ਚ ਕੀਤਾ ਸਵਾਗਤ
- ਅਜਨਾਲਾ ‘ਚ ਕਾਂਗਰਸ ਦੀ ਚੋਣ ਰੈਲੀ ‘ਤੇ ਗੋਲੀਬਾਰੀ ‘ਤੇ ਸੀਈਓ ਨੇ ਡੀਜੀਪੀ ਤੋਂ ਰਿਪੋਰਟ ਮੰਗੀ
- ਕੇਜਰੀਵਾਲ ਦੀ ਭਾਜਪਾ ਨੂੰ ਚੁਣੌਤੀ- ਅਸੀਂ ਐਤਵਾਰ ਨੂੰ ਤੁਹਾਡੇ ਹੈੱਡਕੁਆਰਟਰ ਆ ਰਹੇ ਹਾਂ, ਜਿਸ ਨੂੰ ਚਾਹੋ ਜੇਲ੍ਹ ਵਿੱਚ ਸੁੱਟ ਦਿਓ।
- ਖਰਚਾ ਨਿਗਰਾਨ ਹਰਸ਼ਦ ਵੇਂਗੁਲੇਰਕਰ ਵੱਲੋਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਚੋਣ ਖ਼ਰਚ ਕਰਨ ਸਬੰਧੀ ਚੋਣ ਕਮਿਸ਼ਨ ਦੀ ਹਦਾਇਤਾਂ ਤੋਂ ਜਾਣੂ ਕਰਵਾਇਆ